
❤️ Loved by 0 souls
ਮੂੰਹ ਮਾਏ ਮੇਰੀਏ ਨੀ, ਹੋਇਆ ਸੱਜਣ ਵਲ ਮੂੰਹ

O my mother, the face has turned toward the Beloved.


munh maaye meriye ni, hoia sajjan val munh

ਮੂੰਹ (munh) = face / direction | ਮਾਏ (maaye) = mother | ਮੇਰ ੀਏ (meriye) = my | ਨੀ (ni) = O | ਹੋਇਆ (hoia) = became / turned | ਸੱਜਣ (sajjan) = beloved | ਵਲ (val) = toward | ਮੂੰਹ (munh) = face / direction

Face, O my mother — toward the beloved turned.

The repeated line emphasizes a complete reorientation of life and consciousness toward the Divine Beloved.
* All Marked with a Star are Ai Translations

ਕੇਡੇ ਸੋਹਣੇ ਆਏ ਦਿਨ, ਵੇਖ ਮਾਏ ਮੇਰੀਏ ਨੀ, ਖੁਸ਼ੀਆਂ ਦੀ ਆਵੇ ਖੁਸ਼ਬੂ
ਵਰ ਅਬਿਨਾਸੀ ਸੁਣਿਆ ਮੈਂ ਸਖੀਏ, ਡਾਢਾ ਸੋਹਣਾ ਸੂ
ਕੀ ਦਸਤੂਰ ਪ੍ਰੀਤ ਦਾ ਅੜੀਓ, ਦੱਸੋ ਜੁਗਤ ਕੋਈ ਮੂ
ਸਿਰ ਵਟੇ ਇਕ, ਰਤਨ ਵੇਹਾਜਿਆ, ਜਿਹੜਾ ਜਾਣ ਦਾ ਓਹਦੀ ਜੂਹ
ਜੂਹ ਮਾਏ ਮੇਰੀਏ ਨੀ, ਜਾਣ ਦਾ ਓਹਦੀ ਜੂਹ
ਅੰਦਰ ਧੀਰਜ ਸ਼ਾਂਤ ਹੋਇਆ, ਹੋਇਆ ਸੱਜਣ ਵਲ ਮੂੰਹ
ਮੂੰਹ ਮਾਏ ਮੇਰੀਏ ਨੀ, ਹੋਇਆ ਸੱਜਣ ਵਲ ਮੂੰਹ

