
ਮੇਰੇ ਵੀ ਸੋਹਿਲੇ ਗਾਵਹੁ ਨੀ ਸਖੀਓ, ਮੇਰੇ ਵੀ ਸੋਹਿਲੇ ਗਾਵਹੁ
ਕੀ ਹੋਇਆ ਜੇ ਦੇਹੀ ਨਾ ਆਈ, ਸੁਰਤੀ ਦੇ ਫੁੱਲ ਚੜ੍ਹਾਵੋ
ਤਰਲੇ ਪਾਉਂਦੀ, ਮਿੰਨਤਾਂ ਕਰਦੀ
ਰੋ ਰੋ ਕੇ ਹਟਕੋਰੇ ਭਰਦੀ
ਮੈਨੂੰ ਨਾਲ ਬੈਠਾਵਹੁ ਨੀ ਸਖੀਓ, ਮੈਨੂੰ ਨਾਲ ਬੈਠਾਵਹੁ
ਕੀ ਹੋਇਆ ਜੇ ਦੇਹੀ ਨਾ ਆਈ
ਧੂੜੀ ਬਣ ਪਰ ਸੁਰਤ ਤੇ ਆਈ
ਮੇਰੀ ਵੀ ਲਾਜ਼ ਰਖਾਓ ਨੀ ਸਖੀਓ
ਮੇਰੇ ਵੀ ਸੋਹਿਲੇ ਗਾਓ ਨੀ ਸਖੀਓ
ਮੈਨੂੰ ਵੀ ਕੰਤ ਮਿਲਾਓ ਨੀ ਸਖੀਓ
ਮੈਨੂੰ ਵੀ ਡੋਲੀ ਬੈਠਾਵੋ ਨੀ ਸਖੀਓ
ਮੇਰੇ ਵ ੀ ਸੋਹਿਲੇ ਗਾਵਹੁ ਨੀ ਸਖੀਓ, ਮੇਰੇ ਵੀ ਸੋਹਿਲੇ ਗਾਵਹੁ
mere vi sohille gaavhu ni sakhiyo, mere vi sohille gaavhu
Translation*
O companions, sing songs of joy for me too, sing my songs of celebration too.
Word by Word Translation*
ਮੇਰੇ (mere) = my / for me | ਵੀ (vi) = too / also | ਸੋਹਿਲੇ (sohille) = joyful/devotional songs | ਗਾਵਹੁ (gaavhu) = sing | ਨੀ (ni) = O | ਸਖੀਓ (sakhiyo) = companions / friends
Literal Translation*
My too joyful songs sing, O companions — my too joyful songs sing.
Explanation*
The speaker longs to be included among those celebrating Divine union. The repeated request reflects humility and yearning to participate in the joy of the Beloved.
Baba ji Explanation
Bulandpuri Sahib, India
* All Marked with a Star are Ai Translations

