
.
ਕੀ ਦੀ ਨੈਣੀਂ ਲਿਖੀ ਮੈਂ ਪੜ੍ਹਦੀ, ਇਸ਼ਕ ਕਹਾਣੀ ਜਾ
In whose eyes would I have read a story of Divine love?

ki di nainin likhi main parhdi, ishq kahaani jaa

And in whose eyes would I have read story of true love, ishq?
And I saw in Your eyes a story of true ishq, true love... that you are in pure love with someone.
That experience made me to come to know that there is something, there is somewhere some very beautiful world, some very beautiful being. And You are in love with that...
And that story which I saw written in Your eyes compelled me to know, what is this lovestoy?
ਕੀ ਦੀ (ki di) = of whom / whose
ਨੈਣੀਂ (nainin) = in the eyes
ਲਿਖੀ (likhi) = written
ਮੈਂ (main) = I
ਪੜ੍ਹਦੀ (parhdi) = read
ਇਸ਼ਕ (ishq) = divine love
ਕਹਾਣੀ (kahaani) = story
ਜਾ (jaa) = indeed / as it were
The line refers to seeing the story of true Divine love written in the eyes of the spiritual guide. As Baba Ji explains, the seeker recognized through those eyes that his spiritual guide was deeply in love with Someone beyond this world. That silent love story awakened curiosity, longing, and the desire to discover the Beloved for whom such love existed.
Bulandpuri Sahib, India
* All Marked with a Star are Ai Translations

ਹਾਏ ਵੇ ਜੇ ਤੂੰ ਨਾ ਮਿਲਦਾ, ਕਿੰਝ ਮਿਲਨੀਆਂ ਸੀ ਤਕਦੀਰਾਂ
ਕਿੰਝ ਲੈਂਦੀ ਵੇ ਸੁੱਚੇ ਸੁਪਨੇ, ਤੇ ਕਿੰਝ ਇਸ਼ਕ ਹੁੰਦਾ ਵੇ ਹਰਹਾਂ
ਕਿਧਰੋਂ ਆਉਂਦਾ ਉੱਚਾ ਬਿਰਹਾ, ਤੇ ਕਿੱਥੇ ਵੇਚਣ ਜਾਂਦੀ ਪੀੜਾਂ
ਕਿੰਝ ਕਰੇਂਦੀ ਮਾਣ ਇਸ਼ਕ ਦਾ, ਤੇ ਕਿੰਝ ਗਿਣੀ ਜਾਂਦੀ ਵਿਚ ਹੀਰਾਂ
ਹਾਏ ਵੇ ਜੇ ਤੂੰ ਨਾ ਮਿਲਦਾ, ਰਹਿੰਦੇ ਸੁੰਞੇ ਮਹਿਲ ਮੁਨਾਰੇ
ਮਨ ਮੰਦਰ ਨਾ ਜੋਤ ਜਗਦੀ, ਤੇ ਨਾ ਸੋਹਲ ਦਿਲੇ ਦੇ ਬਾਰੇ
ਪੂਰਬ ਨਹੀਂ ਸੀ ਪੱਛਮ ਬਣਨਾ, ਤੇ ਨਾ ਰੰਗਪੁਰ ਬਣਨ ਹਜ਼ਾਰੇ
ਡੁੱਬ ਜਾਣੀ ਸੀ ਮੇਰੀ ਬੇੜੀ, ਤੇ ਨਾ ਮਿਲਦੇ ਹੁਸਨ ਕਿਨਾਰੇ
ਹਾਏ ਵੇ ਜੇ ਤੂੰ ਨਾ ਮਿਲਦਾ, ਵਿਚ ਰਾਹਾਂ ਦੇ ਆ
ਕੌਣ ਜਗਾਉਂਦਾ ਸੁੱਤੀ ਨੂੰ ਵੇ,ਬਿਨ ਦਰਦਾਂ ਭਰੀ ਅਦਾਹ
ਡੂੰਘੀ ਪੀੜ ਵੇ ਕਿਸਨੂੰ ਹੁੰਦੀ, ਤੇ ਸੰਘਣੀ ਹੋਸ਼ ਦਰਿਆ
ਕੀ ਦੀ ਨੈਣੀਂ ਲਿਖੀ ਮੈਂ ਪੜ੍ਹਦੀ, ਇਸ਼ਕ ਕਹਾਣੀ ਜਾ

